Khalsa College For Women

Amritsar

Latest News

Summer activities May 2020

               

E-Classes

ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ‘ਈ ਅਤੇ ਆਨਲਾਈਨ’ ਕਲਾਸਾਂ ਰਾਹੀਂ ਸਮੇਂ ‘ਤੇ ਸਿਲੇਬਸ ਕੀਤਾ ਪੂਰਾ   ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਕੋਵਿਡ-19 ਲੋਕਡਾਊਨ ਦੇ ਦੌਰਾਨ ਅੱਧ ਮਾਰਚ ਤੋਂ...

Registration Open for Admission

Registration for the session 2020-21 is opened. Download registration form https://forms.gle/9Q4esLi8VMckfp1d8

Seminar on "Guru Nanak, Science and…

A seminar  on "Guru Nanak, Science and religion" was organized on Oct 24, 2019 by Dr. Arvind Professor in Physical Sciences IISER, Mohali.

First Prize in North Zone Junior Athleti…

Ms. Prabhjit Kaur of Khalsa College for Women, Amritsar won first position in 31st North Zone Junior Athletic Championship held at Sangrur from 14th September 2019 to 17th September 2019...

National Nutrition Month---"Poshan …

"National Nutrition Month’“Poshan Maah” was celebrated from 1st September to 30th September. Students learnt the importance of Nutrition for human body to live a healthy life. Principal, Dr. Manpreet Kaur motivated...

 

ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਟਾਫ਼ ਅਤੇ ਵਿਦਿਆਰਥਣਾਂ ਨੇ ਕੋਵਿਡ-19 ਲੋਕਡਾਊਨ ਦੇ ਦੌਰਾਨ ਅੱਧ ਮਾਰਚ ਤੋਂ ਸਮਾਜਿਕ ਦੂਰੀ ਦੇ ਪਏ ਪ੍ਰਭਾਵ ਕਾਰਨ ਈ-ਕਲਾਸਾਂ ਅਤੇ ਆਨ-ਲਾਈਨ ਕਲਾਸਾਂ ਰਾਹੀਂ ਸਮੇਂ ਸਿਰ ਸਿਲੇਬਸ ਪੂਰਾ ਕੀਤਾ ਤੇ ਇਮਤਿਹਾਨਾਂ ਦੀ ਤਿਆਰੀ ਅਤੇ ਹੋਰ ਗਤੀਵਿਧੀਆਂ ਨੂੰ ਨਿਯਮਿਤ ਰੂਪ ‘ਚ ਜਾਰੀ ਰੱਖਿਆ।


ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਅਪ੍ਰੈਲ ਤੋਂ ਰੋਜ਼ਾਨਾ 4 ਤੋਂ 5 ਘੰਟੇ ਦੀ ਪੜਾਈ ਨੂੰ ਅਸਾਈਨਮੈਂਟਸ, ਨੋਟਸ ਮੇਕਿੰਗ ਅਤੇ ਟੈਸਟਾਂ ਰਾਹੀਂ ਜਾਰੀ ਰੱਖਿਆ ਗਿਆ ਅਤੇ ਈ-ਗਵਰਨੈਂਸ ‘ਤੇ ਅਪਡੇਟ ਕੀਤਾ ਗਿਆ। ਉਨਾਂ  ਕਿਹਾ ਕਿ ਤਕਰੀਬਨ 3500 ਈ-ਕਲਾਸਾਂ ਅਤੇ 1300 ਲਾਈਵ ਕਲਾਸਾਂ ਲਗਾਈਆਂ ਗਈਆਂ।
ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਕਈ ਵਿਸ਼ਿਆਂ ਦੇ ਜਟਿਲ ਸੰਕਲਪਾਂ ਨੂੰ ਯੂ ਟਿਊਬ ‘ਤੇ ਅਪਲੋਡ ਕੀਤਾ ਗਿਆ ਅਤੇ ਵਿਦਿਆਰਥਣਾਂ ਦੀ ਪਰਸਨਲ ਆਈ. ਡੀ. ‘ਤੇ ਮੁਸ਼ਕਿਲਾਂ ਦਾ ਹੱਲ ਦੱਸਿਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਉਕਤ ਵਿਘਨ ਰਹਿਤ ਪੜਾਈ ‘ਤੇ ਆਪਣੀ ਸੰਤੁਸ਼ਟੀ ਜ਼ਾਹਿਰ ਕਰਦਿਆਂ ਹੋਇਆ ਪ੍ਰਿੰ. ਡਾ. ਮਨਪ੍ਰੀਤ ਕੌਰ ਅਤੇ ਸਟਾਫ਼ ਦਾ ਫ਼ੀਡਬੈਕ ਰਾਹੀਂ ਧੰਨਵਾਦ ਕੀਤਾ।

ਉਨਾਂ  ਕਿਹਾ ਕਿ ਕਾਲਜ ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ 13000 ਮਾਸਕ ਬਣਾਏ ਗਏ ਸਨ

ਜਿਸ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਕਾਲਜ ਅਕਾਦਮਿਕ ਖੇਤਰ ‘ਚ ਉਪਲੱਬਧੀਆਂ ਹਾਸਲ ਕਰਨ ਦੇ ਨਾਲ-ਨਾਲ ਆਪਣੀ ਨਵੀਨ ਸੋਚ, ਮਿਹਨਤ ਅਤੇ ਦ੍ਰਿੜਤਾ ਨਾਲ ਸਮਾਜ ਸੇਵਾ ਕਰਨ ਲਈ ਵੀ ਮੋਹਰੀ ਹੈ ਅਤੇ ਹਮੇਸ਼ਾਂ ਰਹੇਗਾ।